ਸਕਿਲ ਤੇ ਵੋਕੇਸ਼ਨਲ ਯੂਨੀਵਰਸਿਟੀ ਸਥਾਪਤ ਕਰਨ ਲਈ 100 ਏਕੜ ਜ਼ਮੀਨ ਦੇਣ ਨੂੰ ਮਿਲੀ ਮਨਜ਼ੂਰੀ

59
0
SHARE

ਚੰਡੀਗੜ੍ਹ, 15 ਸਤੰਬਰ  – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਸਕਿਲ ਤੇ ਵੋਕੇਸ਼ਨਲ ਯੂਨੀਵਰਸਿਟੀ ਸਥਾਪਤ ਕਰਨ ਦੇ ਐਲਾਨ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਵੱਕਾਰੀ ਤੇ ਅਹਿਮ ਪ੍ਰਾਜੈਕਟ ਲਈ ਨਗਰ ਪੰਚਾਇਤ ਚਮਕੌਰ ਸਾਹਿਬ ਦੀ 100 ਏਕੜ ਜ਼ਮੀਨ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖ਼ੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਨਵੀਂ ਦਿਸ਼ਾ ਦੇਣ ਲਈ ਕਿੱਤਾ ਮੁਖੀ ਤੇ ਹੁਨਰਮੰਦ ਸਿੱਖਿਆ ਦੇਣ ਲਈ ਸ੍ਰੀ ਚਮਕੌਰ ਸਾਹਿਬ ਦੀ ਇਤਿਹਾਸਕ ਧਰਤੀ ‘ਤੇ ਬਣਾਈ ਜਾਣ ਵਾਲੀ ਸਕਿਲ ਤੇ ਵੋਕੇਸ਼ਨਲ ਯੂਨੀਵਰਸਿਟੀ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾ ਦੀ ਸ਼ਹਾਦਤ ਨੂੰ ਨਿਮਾਣੀ ਜਿਹੀ ਭੇਂਟ ਹੋਵੇਗੀ।

LEAVE A REPLY

Please enter your comment!
Please enter your name here