ਪ੍ਰਿਥਵੀ ਸ਼ਾਹ ਅੰਡਰ-19 ਵਿਸ਼ਵ ਕੱਪ ਲਈ ਕਰੇਗਾ ਭਾਰਤੀ ਟੀਮ ਦੀ ਕਪਤਾਨੀ

126
0
SHARE

ਨਵੀਂ ਦਿੱਲੀ— ਭਾਰਤ ਨੇ ਅਗਲੇ ਸਾਲ ਨਿਊਜ਼ੀਲੈਂਡ ‘ਚ ਹੋਣ ਵਾਲੇ ਆਈ. ਸੀ. ਸੀ. ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਐਤਵਾਰ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਅਖਿਲ ਭਾਰਤੀ ਜੂਨੀਅਰ ਰਾਸ਼ਟਰੀ ਚੋਣ ਕਮੇਟੀ ਨੇ ਟੀਮ ਦਾ ਐਲਾਨ ਕੀਤਾ। ਟੀਮ ਦੀ ਕਮਾਨ 17 ਸਾਲਾ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਦੇ ਹੱਥਾਂ ਵਿਚ ਦਿੱਤੀ ਗਈ ਹੈ, ਜਦਕਿ ਸ਼ੁਭਮ ਗਿੱਲ ਉਪ-ਕਪਤਾਨ ਹੋਵੇਗਾ।
ਨਿਊਜ਼ੀਲੈਂਡ ਦੇ 4 ਸ਼ਹਿਰਾਂ ‘ਚ ਅਗਲੇ ਸਾਲ 13 ਜਨਵਰੀ ਤੋਂ 3 ਫਰਵਰੀ ਤਕ ਹੋਣ ਵਾਲੇ ਇਸ ਟੂਰਨਾਮੈਂਟ ‘ਚ ਸਾਬਕਾ ਚੈਂਪੀਅਨ ਵੈਸਟਇੰਡੀਜ਼ ਸਮੇਤ ਕੁਲ 16 ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦਾ ਆਯੋਜਨ ਦੇਸ਼ ਦੇ ਚਾਰ ਸ਼ਹਿਰਾਂ ‘ਚ 7 ਸਥਾਨਾਂ ‘ਤੇ ਕੀਤਾ ਜਾਵੇਗਾ ਤੇ ਇਹ 22 ਦਿਨਾਂ ਤਕ ਚੱਲੇਗਾ।
ਭਾਰਤ ਤੇ ਆਸਟ੍ਰੇਲੀਆ 3-3 ਵਾਰ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਆਪਣੇ ਨਾਂ ਕਰ ਚੁੱਕੇ ਹਨ। ਭਾਰਤ ਨੂੰ ਪਿਛਲੇ ਸਾਲ ਬੰਗਲਾਦੇਸ਼ ‘ਚ ਹੋਏ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿਚ ਵੈਸਟਇੰਡੀਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਟੀਮ ਇਸ ਤਰ੍ਹਾਂ ਹੈ :  ਪ੍ਰਿਥਵੀ ਸ਼ਾਹ (ਕਪਤਾਨ), ਸ਼ੁਭਮ ਗਿੱਲ (ਕਪਤਾਨ), ਮੰਜੋਤ ਕਾਲਰਾ, ਹਿਮਾਂਸ਼ੂ ਰਾਣਾ, ਅਭਿਸ਼ੇਕ ਸ਼ਰਮਾ, ਰਿਆਨ ਪਰਾਗ, ਆਇਰਨ ਜੁਯਲ (ਵਿਕਟਕੀਪਰ), ਹਾਰਵਿਕ ਦੇਸਾਈ (ਵਿਕਟਕੀਪਰ), ਸ਼ਿਵਮ ਮਾਵੀ, ਕਮਲੇਸ਼ ਨਗਰਕੋਟੀ, ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਅਨੁਕੂਲ ਰਾਏ, ਸ਼ਿਵਾ ਸਿੰਘ, ਪੰਕਜ ਯਾਦਵ।
ਟੂਰਨਾਮੈਂਟ ਲਈ ਬਦਲਵੇਂ ਭਾਰਤੀ ਖਿਡਾਰੀ ਇਸ ਤਰ੍ਹਾਂ ਹਨ : ਓਮ ਭੌਂਸਲੇ, ਰਾਹੁਲ ਚਹਰ, ਨਿਨਦ ਰਤਵਾ, ਉਰਵਿਲ ਪਟੇਲ, ਆਦਿੱਤਿਆ ਠਾਕਰੇ।

LEAVE A REPLY

Please enter your comment!
Please enter your name here