SHARE

ਚੈਂਪੀਅਨ ਟਰਾਫ਼ੀ : ਦੱਖਣੀ ਅਫ਼ਰੀਕਾ ਨੂੰ ਹਰਾ ਕੇ ਭਾਰਤ ਨੇ ਕੀਤਾ ਸੈਮੀਫਾਈਨਲ ‘ਚ ਪ੍ਰਵੇਸ਼

ਲੰਡਨ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ‘ਤੇ 8 ਵਿਕਟਾਂ ਦੀ ਜਿੱਤ ਤੋਂ ਬਾਅਦ ਇਸ ਆਈ. ਸੀ. ਸੀ ਚੈਂਪੀਅਨਸ ਟਰਾਫੀ ‘ਚ ਆਪਣਾ ਹੁਣ ਤੱਕ ਦਾ ਬਿਹਤਰੀਨ ਕਰਾਰ ਦਿੱਤਾ ਹੈ ਅਤੇ ਉਮੀਦ ਜਿਤਾਈ ਜਾ ਰਹੀ ਹੈ ਕਿ ਟੀਮ ਬੰਗਲਾਦੇਸ਼ ਖਿਲਾਫ ਬਰਮਿੰਘਮ ‘ਚ ਹੋਣ ਵਾਲੇ ਸੈਮੀਫਾਈਨਲ ‘ਚ ਇਸ ਤਰ੍ਹਾਂ ਦਾ ਹੀ ਪ੍ਰਦਰਸ਼ਨ ਕਰੇਗੀ ਕਿਉਂਕਿ ਇਹ ਹੀ ਪਿੰਚ ਉਸ ਦੇ ਖੇਡ ਦੇ ਅਨੁਕੂਲ ਹੈ। ਭਾਰਤ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਅਤੇ ਉਸ ਦੀ ਟੀਮ ਨੂੰ 44.3 ਓਵਰ ‘ਚ191 ਦੌੜਾਂ ‘ਤੇ ਹੀ ਢੇਰ ਕਰ ਦਿੱਤਾ। ਇਸ ਤੋਂ ਬਾਅਦ ਕੋਹਲੀ (ਅਜੇਤੂ 76) ਅਤੇ ਸ਼ਿਖਰ ਧਵਨ (78) ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੇ 12 ਓਵਰ ਪਹਿਲੇ ਹੀ ਟੀਚੇ ਨੂੰ ਹਾਸਲ ਕਰ ਕੀਤਾ। ਭਾਰਤ ਨੇ ਚੈਂਪੀਅਨਸ ਟਰਾਫੀ ‘ਚ ਚੌਥੀ ਵਾਰ ਦੱਖਣੀ ਅਫਰੀਕਾ ਨੂੰ ਹਰਾਇਆ।
ਗੇਂਦਬਾਜ਼ਾਂ ਨੇ ਦਿੱਤਾ ਪੂਰਾ ਸਾਥ
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਟਾਸ ਜਿੱਤ ਕੇ ਵਧੀਆ ਰਿਹਾ। ਵਿਕਟ ਕੁਝ ਖਾਸ ਨਹੀਂ ਬਦਲਿਆ। ਇਹ ਬੱਲੇਬਾਜ਼ਾਂ ਲਈ ਬਹੁਤ ਵਧੀਆ ਵਿਕਟ ਸੀ। ਸਾਡੀ ਫੀਲਡਿੰਗ ਅੱਜ ਵਧੀਆ ਰਹੀ ਉਸ ਨੇ ਗੇਂਦਬਾਜ਼ਾਂ ਦਾ ਪੂਰਾ ਸਾਥ ਦਿੱਤਾ। ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਸ ਦਾ ਪੂਰੀ ਫਾਇਕਾ ਚੁੱਕਣਾ ਚਾਹੀਦਾ ਹੈ। ਇਹ ਵਧੀਆ ਮੌਕਾ ਰਿਹਾ ਕਿ ਅਸੀਂ (ਏ ਬੀ ਡਿਵਿਲਿਅਰਸ) ਨੂੰ ਜਲਦੀ ਆਊਟ ਕਰਨ ‘ਚ ਸਫਲ ਰਹੇ ਕਿਉਂਕਿ ਉਹ ਟੀਮ ਨੂੰ ਨੁਕਸਾਨ ਪਹੁੰਚਾ ਸਕਦਾ ਸੀ। ਉਸ ਨੇ ਧਵਨ ਦਾ ਵੀ ਤਾਰੀਫ ਕੀਤੀ ਜਿਸ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ।
ਸ਼ਿਖਰ ਧਵਨ ਨੇ ਕੀਤੀ ਸ਼ਾਨਦਾਰ ਬੱਲੇਬਾਜ਼
ਕੋਹਲੀ ਨੇ ਕਿਹਾ ਕਿ ਇਹ ਜਰੂਰੀ ਸੀ ਕਿ ਕੋਈ ਆਖਰੀ ਤੱਕ ਬੱਲੇਬਾਜ਼ੀ ਕਰੇ। ਸ਼ਿਖਰ ਨੇ ਬਿਹਤਰੀਨ ਬੱਲੇਬਾਜ਼ੀ ਕੀਤੀ। ਹੁਣ ਤੱਕ ਅਸੀਂ (ਟੂਰਨਾਮੈਂਟ ‘ਚ) ਜਿਨ੍ਹੇ ਵੀ ਮੈਚ ਖੇਡੇ ਇਹ ਉਸ ‘ਚ ਬਿਹਤਰੀਨ ਸੀ। ਭਾਰਤ ਨੂੰ ਸੈਮੀਫਾਈਨਲ ‘ਚ ਬਰਮਿੰਘਮ ‘ਚ ਬੰਗਲਾਦੇਸ਼ ਨਾਲ ਭਿੜਨਾ ਹੋਵੇਗਾ, ਅਤੇ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਦੀ ਪਿੰਚ ਪਸੰਦ ਹੈ ਅਤੇ ਨਾਲ ਹੀ ਆਪਣੇ ਖਿਡਾਰੀਆਂ ਨੂੰ ਆਤਮਵਿਸ਼ਵਾਸ ਨਾਲ ਬਚਣ ਦੀ ਸਲਾਹ ਵੀ ਦਿੱਤੀ। ਭਾਰਤੀ ਕਪਤਾਨ ਨੇ ਕਿਹਾ ਕਿ ਅਸੀਂ ਬਰਮਿੰਘਮ ਚ ਖੇਡੇ ਹਾਂ। ਸਾਨੂੰ ਇਹ ਪਿੰਚ ਪਸੰਦ ਹੈ। ਇਹ ਸਾਡੇ ਖੇਡ ਦੇ ਅਨੁਕੂਲ ਹੈ। ਸਾਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ। ਸੁਧਾਰ ਦੀ ਹਮੇਸ਼ਾ ਗੁਜਾਈਸ਼ ੍ਰਰਹਿੰਦੀ ਹੈ। ਆਪ ਤਾਰੀਫਾਂ ਦੇ ਸਹਾਰੇ ਨਹੀਂ ਰਹਿ ਸਕਦੇ ਹੋ
ਇਸ ਮੈਚ ਤੋਂ ਪਹਿਲਾਂ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ‘ਚ ਚੈਂਪੀਅਨਸ ਟਰਾਫੀ ਦੇ 3 ਮੁਕਾਬਲੇ ਖੇਡੇ ਗਏ ਹਨ। ਇਨ੍ਹਾਂ ਤਿੰਨਾਂ ਮੈਚਾਂ ‘ਚ ਭਾਰਤ ਨੇ ਅਫਰੀਕਾ ਨੂੰ ਹਰਾਇਆ ਹੈ। ਇਨ੍ਹਾਂ ਤਿੰਨਾਂ ਮੈਚਾਂ ‘ਚ 2 ਮੁਕਾਬਲੇ ਸੈਮੀਫਾਈਨਲ ਦੇ ਸਨ। ਭਾਰਤੀ ਟੀਮ ਨੇ ਸਾਲ 2000 ਅਤੇ 2002-03 ‘ਚ ਦੱਖਣੀ ਅਫਰੀਕਾ ਨੂੰ ਹਰਾਕੇ ਫਾਈਨਲ ‘ਚ ਜਗ੍ਹਾ ਬਣਾਈ ਸੀ ਅਤੇ ਹੁਣ ਇਸ ਬਾਰ ਫਿਰ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਕੇ ਸੈਮੀਫਾਈਨਲ ‘ਚ ਜਗ੍ਹਾਂ ਬਣਾ ਲਈ ਹੈ।
ਅਫਰੀਕਾ ਨੂੰ ਗਾਂਗੁਲੀ ਦੀ ਕਪਤਾਨੀ ‘ਚ ਮਿਲੀ ਸੀ ਹਾਰ
ਸਾਲ 2000 ‘ਚ ਦੱਖਣੀ ਅਫਰੀਕਾ ਨੂੰ ਗੌਰਵ ਗਾਂਗੁਲੀ ਦੀ ਟੀਮ ਨੇ 95 ਦੌੜਾਂ ਨਾਲ ਹਰਾਕੇ ਫਾਈਨਲ ‘ਚ ਜਗ੍ਹਾ ਬਣਾਈ ਸੀ। ਸਾਲ 2002-03 ‘ਚ ਵੀ ਕਪਤਾਨੀ ਗਾਂਗੁਲੀ ਦੇ ਹੱਥ ‘ਚ ਸੀ ਜਦੋਂ ਭਾਰਤ ਨੇ 10 ਦੌੜਾਂ ਨਾਲ ਦੱਖਣੀ ਅਫਰੀਕਾ ਨੂੰ ਹਰਾਇਆ ਅਤੇ ਫਾਈਨਲ ‘ਚ ਪਹੁੰਚੀ ਸੀ। ਪਿਛਲੇ ਚੈਂਪੀਅਨਸ ਟਰਾਫੀ ‘ਚ ਵੀ ਦੱਖਣੀ ਅਫਰੀਕਾ ਨੂੰ 26 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

LEAVE A REPLY

Please enter your comment!
Please enter your name here