ਫੀਫਾ ਅੰਡਰ 17 ਵਰਲਡ ਕੱਪ ਅੱਜ ਤੋਂ ਹੋ ਰਿਹੈ ਸ਼ੁਰੂ, ਭਾਰਤ ਦਾ ਪਹਿਲਾ ਮੁਕਾਬਲਾ ਅਮਰੀਕਾ ਨਾਲ

105
0
SHARE

ਨਵੀਂ ਦਿੱਲੀ, 6 ਅਕਤੂਬਰ – ਅੱਜ ਦਾ ਦਿਨ ਭਾਰਤੀ ਖੇਡਾਂ ਲਈ ਇਤਿਹਾਸਕ ਸਾਬਤ ਹੋਣ ਵਾਲਾ ਹੈ। ਪਹਿਲੀ ਵਾਰ ਭਾਰਤ ਨਾ ਸਿਰਫ ਫੀਫਾ ਦੇ ਕਿਸੇ ਆਯੋਜਨ ਦੀ ਮੇਜ਼ਬਾਨੀ ਕਰ ਰਿਹਾ ਹੈ, ਬਲਕਿ ਪਹਿਲੀ ਵਾਰ ਕਿਸੇ ਵੀ ਪੱਧਰ ਦੇ ਫੀਫਾ ਫੁੱਟਬਾਲ ਵਰਲਡ ਕੱਪ ‘ਚ ਸ਼ਾਮਲ ਹੋ ਰਿਹਾ ਹੈ। ਅੱਜ ਤੋਂ ਫੀਫਾ ਅੰਡਰ 17 ਵਰਲਡ ਕੱਪ ਸ਼ੁਰੂ ਹੋ ਰਿਹਾ ਹੈ। ਭਾਰਤੀ ਟੀਮ ਅਮਰੀਕਾ ਖਿਲਾਫ ਨਵੀਂ ਦਿੱਲੀ ਵਿਚ ਪਹਿਲਾ ਮੈਚ ਖੇਡੇਗੀ। ਇਹ ਮੈਚ ਰਾਤ ਅੱਠ ਵਜੇ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਸ਼ਾਮ ਪੰਜ ਵਜੇ ਕੋਲੰਬੀਆ ਤੇ ਘਾਣਾ ਵਿਚਕਾਰ ਖੇਡਿਆ ਜਾਵੇਗਾ।

LEAVE A REPLY

Please enter your comment!
Please enter your name here