SHARE

ਲੰਡਨ— ਆਈ.ਸੀ.ਸੀ. ਚੈਂਪੀਅਨਸ ਟਰਾਫੀ-2017 ਦੇ ਖਿਤਾਬੀ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਟਰਾਫੀ ਨਾਲ ਪੋਜ਼ ਦਿੰਦੇ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਪਾਕਿਸਤਾਨ ਦਾ ਕਪਤਾਨ ਸਰਫਰਾਜ਼ ਖਾਨ। ਦੋਵੇਂ ਟੀਮਾਂ ਮੌਜੂਦਾ ਸੈਸ਼ਨ ਦੇ ਸੈਮੀਫਾਈਨਲ ਮੁਕਾਬਲਿਆਂ ‘ਚ ਕ੍ਰਮਵਾਰ ਬੰਗਲਾਦੇਸ਼ ਤੇ ਇੰਗਲੈਂਡ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀਆਂ ਹਨ, ਜਿਥੇ ਹੁਣ ਭਾਰਤ-ਪਾਕਿ ਵਿਚਾਲੇ ਮਹਾ-ਮੁਕਾਬਲੇ ਲਈ ਅੱਜ ਖਿਤਾਬ ਲਈ ਭਿੜਨਗੀਆਂ।
ਚੈਂਪੀਅਨਸ ਟਰਾਫੀ ਸ਼ੁਰੂ ਹੋਣ ਦੇ ਸਮੇਂ ਕਿਸੇ ਨੇ ਵੀ ਇਹ ਕਲਪਨਾ ਨਹੀਂ ਕੀਤੀ ਸੀ ਕਿ ਭਾਰਤ ਤੇ ਪਾਕਿਸਤਾਨ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੇ। ਦੋਵਾਂ ਦੇਸ਼ਾਂ ਦਾ ਗਰੁੱਪ ਮੁਕਾਬਲਾ ਸ਼ੁਰੂ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਹਾਊਸਫੁੱਲ ਹੋ ਚੁੱਕਾ ਸੀ ਤੇ ਹੁਣ ਤਾਂ ਦੋਵਾਂ ਵਿਚਾਲੇ ਫਾਈਨਲ ਦਾ ਰੋਮਾਂਚ ਸਿਰ ਚੜ੍ਹ ਕੇ ਬੋਲੇਗਾ।

LEAVE A REPLY

Please enter your comment!
Please enter your name here