SHARE

ਨਵੀਂ ਦਿੱਲੀ— ਚੀਨੀ ਮੋਬਾਇਲ ਕੰਪਨੀ ‘ਵੀਵੋ’ ਇਕ ਵਾਰ ਫਿਰ ਆਈ.ਪੀ.ਐੱਲ. ਟਾਈਟਲ ਸਪਾਂਸਰ ਬਣ ਗਈ ਹੈ। ਵੀਵੋ ਨੇ 2199 ਕਰੋੜ ਰੁਪਏ ਦੀ ਬੋਲੀ ਲਗਾ ਕੇ ਅਗਲੇ 5 ਸਾਲ ਲਈ ਇਹ ਸਪਾਂਸਰਸ਼ਿਪ ਖਰੀਦੀ। ਇਕ ਚੀਨੀ ਕੰਪਨੀ ਨਾਲ ਡੀਲ ਹੋਣ ਤੋਂ ਕਈ ਕ੍ਰਿਕਟ ਪ੍ਰਸ਼ੰਸਕ ਨਾਰਾਜ਼ ਹੋ ਗਏ ਤੇ ਉਨ੍ਹਾਂ ਨੇ ਖੁੱਲ੍ਹ ਕੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜਿਤਾਈ ਹੈ।

ਦਰਅਸਲ ਭਾਰਤ ਚੀਨ ਬਾਰਡਰ ਤੋਂ ਲੈ ਕੇ ਪਾਕਿਸਤਾਨ ਦੇ ਮਾਮਲੇ ‘ਚ ਭਾਰਤ ਵਿਰੋਧੀ ਰਵੱਈਏ ਨੂੰ ਲੈ ਕੇ ਚੀਨ ਤੋਂ ਨਾਰਾਜ਼ ਹੈ। ਪ੍ਰਸ਼ੰਸਕਾਂ ਮੁਤਾਬਕ ਇਕ ਪਾਸੇ ਚੀਨ ਭਾਰਤ ਖਿਲਾਫ ਹਰ ਰੋਜ਼ ਕੋਈ ਨਾ ਕੋਈ ਹਰਕਤ ਕਰਦਾ ਹੈ, ਉੱਥੇ ਹੀ ਬੀ.ਸੀ.ਸੀ.ਆਈ. ਭਾਰਤੀ ਕ੍ਰਿਕਟ ਨੂੰ ਚੀਨੀ ਕੰਪਨੀਆਂ ਦੇ ਹੱਥਾਂ ‘ਚ ਦਿੰਦਾ ਜਾ ਰਿਹਾ ਹੈ। ਬੀ.ਸੀ.ਸੀ.ਆਈ. ਦੀ ਇਸ ਹਰਕਤ ਨੂੰ ਦੇਖ ਲੋਕਾਂ ਦਾ ਟਵਿੱਟਰ ‘ਤੇ ਖੂਬ ਗੁੱਸਾ ਫੁੱਟਿਆ ਹੈ।

LEAVE A REPLY

Please enter your comment!
Please enter your name here